ਭਾਵ-ਅਨੁਵਾਦ – ਰਚਨਾਤਮਿਕ ਸਮੱਗਰੀ ਨੂੰ ਮਾਂ ਬੋਲੀ ਵਿੱਚ ਲਿਖਣਾ

ਸਥਾਨੀਕਰਨ ਦਾ ਮਤਲਬ ਸਿਰਫ਼ ਮੂਲ ਭਾਸ਼ਾ ਨੂੰ ਕਿਸੇ ਸਥਾਨਕ ਭਾਸ਼ਾ ਵਿੱਚ ਅਨੁਵਾਦ ਕਰਨਾ ਹੀ ਨਹੀਂ, ਬਲਕਿ ਮਾਂ ਬੋਲੀ ਨੂੰ ਅਪਣਾਉਣਾ ਹੈ। ਰਚਨਾਤਮਿਕ ਸਮੱਗਰੀ ਦਾ ਅਨੁਵਾਦ ਕਰਨ ਲਈ, ਸਰੋਤ ਸਮੱਗਰੀ ਦੇ ਅਸਲ ਮਤਲਬ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੁੰਦੀ ਹੈ।
Written by: Shankar G

Translated by: Gurpreet S

ਇੱਕ ਸਥਾਨੀਕਰਨ ਏਜੰਸੀ ਦੇ ਤੌਰ ‘ਤੇ, ਅਸੀਂ ਆਮ ਵਰਤੋਂ ਵਾਲੀ ਸਮੱਗਰੀ ‘ਤੇ ਕੰਮ ਕਰਦੇ ਹਾਂ ਜੋ ਗ਼ੈਰ-ਗਲਪ ਦੀ ਸ਼੍ਰੇਣੀ ਦੇ ਹੇਠ ਆਉਂਦੀ ਹੈ। ਸਾਨੂੰ ਲਗਭਗ ਹਰ ਸਮੇਂ ਇਸ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ – ਜਿਵੇਂ ਕਿ ਕਿਸੇ ਮਸ਼ਹੂਰ ਕਵਿਤਾ ਦਾ ਅਨੁਵਾਦ ਕਰਨਾ। ਜੇਕਰ ਕਿਸੇ ਭਾਰਤੀ ਭਾਸ਼ਾ ਵਿੱਚ ਕਿਸੇ ਕਵਿਤਾ ਦਾ ਸਥਾਨੀਕਰਨ ਕਰਨ ਦੀ ਲੋੜ ਹੈ, ਤਾਂ ਅਸੀਂ ਇਹ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਇਸ ਵਿੱਚ ਓਹੀ ਪ੍ਰੇਰਕ ਮੁੱਲ ਅਤੇ ਭਾਵਕਤਾ ਮੌਜੂਦ ਹੈ? Magnon ਵਿਖੇ ਅਸੀਂ ਇੰਝ ਕਰਦੇ ਹਾਂ।

ਕਿਸੇ ਕਵਿਤਾ ਨੂੰ ਸਥਾਨਕ ਭਾਸ਼ਾ ਵਿੱਚ ਅਨੁਵਾਦ ਕਰਨਾ ਅਨੁਵਾਦ ਦਾ ਇੱਕ ਰਚਨਾਤਮਿਕ ਰੂਪ ਦਾ ਇੱਕ ਖ਼ਾਸ ਨਮੂਨਾ ਹੈ, ਜਿਸਨੂੰ ਭਾਵ-ਅਨੁਵਾਦ ਵੀ ਕਹਿੰਦੇ ਹਨ। ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਮੂਲ ਭਾਸ਼ਾ ਦੇ ਮਤਲਬ, ਸ਼ੈਲੀ, ਲਹਿਜ਼ਾ ਅਤੇ ਸੰਦਰਭ ਨੂੰ ਸਥਾਨਕ ਭਾਸ਼ਾ ਵਿੱਚ ਢਾਲਣ ਦੀ ਪ੍ਰਕਿਰਿਆ ਨੂੰ ਭਾਵ-ਅਨੁਵਾਦ ਕਹਿੰਦੇ ਹਨ। ਇਸਨੂੰ ਸਹੀ ਅਤੇ ਅਸਰਦਾਰ ਢੰਗ ਨਾਲ ਕਰਨ ਲਈ, ਭਾਸ਼ਾ ਵਿਗਿਆਨੀ ਨੂੰ ਅਨੁਵਾਦ ਦੀ ਧਾਰਨਾ ਤੋਂ ਹੱਟ ਕੇ ਸੋਚਣ ਅਤੇ ਭਾਸ਼ਾ ‘ਤੇ ਡੂੰਘੀ ਘੋਖ ਕਰਨ ਦੀ ਲੋੜ ਹੁੰਦੀ ਹੈ।

  • ਸੁਨੇਹੇ ਦਾ ਮੂਲ ਭਾਵ ਕੀ ਹੈ?  ਭਾਵੇਂ ਸ਼ਬਦ ਕੁਝ ਕਹਿੰਦੇ ਹੋਣ, ਪਰ ਇਸਦਾ ਅਸਲ ਮਤਲਬ ਕੁਝ ਹੋਰ ਹੋ ਸਕਦਾ ਹੈ। ਅਸਲ ਵਿੱਚ, ਪ੍ਰਸਿੱਧ ਕਵਿਤਾ ਵਿੱਚ, ਉਸਦਾ ਅਸਲ ਅਰਥ। ਇਸਤੋਂ ਇਲਾਵਾ, ਕਵਿਤਾ ਦੇ ਅਸਲ ਮਤਲਬ ਨੂੰ ਸਮਝਣ ਲਈ ਉਸ ਕਵਿਤਾ ਦੇ ਇਤਿਹਾਸਕ ਸੰਦਰਭ ਨੂੰ ਸਮਝਣਾ ਹਮੇਸ਼ਾਂ ਲਾਭਕਾਰੀ ਹੁੰਦਾ ਹੈ।
  • ਸੁਨੇਹੇ ਦਾ ਲਹਿਜਾ ਕੀ ਹੁੰਦਾ ਹੈ? ਕੀ ਇਹ ਗੁਸਤਾਖ਼ੀ ਜਾਂ ਨਿਮਰਤਾ ਭਰਪੂਰ ਹੈ? ਕੀ ਇਹ ਵਿਅੰਗ ਭਰਪੂਰ ਜਾਂ ਸਪਸ਼ਟ ਹੈ? ਕੀ ਇਹ ਲੋਕ-ਗੀਤ ਜਾਂ ਭਜਨ ਦਾ ਹਿੱਸਾ ਹੈ?
  • ਇਸਨੂੰ ਪੜ੍ਹਨ ਵਾਲੇ ਲੋਕ ਕੌਣ ਹਨ? ਕੀ ਇਸਨੂੰ ਪੜ੍ਹਨ ਵਾਲੇ ਲੋਕ ਬਹੁਤ ਘੱਟ ਪੜ੍ਹੇ-ਲਿਖੇ ਹਨ ਜਾਂ ਸ਼ਹਿਰੀ ਪੜ੍ਹੇ-ਲਿਖੇ ਨੌਜਵਾਨ ਹਨ? ਕੀ ਇਹ ਅਨੁਵਾਦ ਉਨ੍ਹਾਂ ਲੋਕਾਂ ਨੂੰ ਸਮਝ ਆਉਂਦਾ ਹੈ ਜਿਨ੍ਹਾਂ ਲਈ ਇਹ ਲਿਖਿਆ ਗਿਆ ਹੈ? ਜੇ ਨਹੀਂ, ਤਾਂ ਕੀ ਇਸ ਨੂੰ ਸਰਲ ਕੀਤਾ ਜਾਣਾ ਚਾਹੀਦਾ ਹੈ?
  • ਸਰੋਤ ਦੇ ਕਿਹੜੇ ਤੱਤ ਉਸਨੂੰ ਪੜ੍ਹਨ ਵਾਲੇ ਲੋਕਾਂ ਦੇ ਸੱਭਿਆਚਾਰ ਨਾਲ ਸੰਬੰਧਿਤ ਹਨ ਅਤੇ ਕਿਹੜੇ ਨਹੀਂ ਹਨ? ਕੀ ਸਰੋਤ ਵਿੱਚ ਵਰਤੀ ਗਈ ਕਾਵਿਕ ਤਕਨੀਕ ਨੂੰ ਉਸਨੂੰ ਪੜ੍ਹਨ ਵਾਲੇ ਲੋਕ ਸਮਝ ਸਕਦੇ ਹਨ? ਜੇ ਨਹੀਂ, ਤਾਂ ਕੀ ਵਿਸ਼ੇਸ਼ਣ, ਸੰਕੇਤ ਜਾਂ ਚਿਤਰਾਵਲੀ ਨੂੰ ਬਦਲਣਾ ਚਾਹੀਦਾ ਹੈ?
  • ਇਨ੍ਹਾਂ ਸ਼ਬਦਾਂ ਨਾਲ ਦਰਸ਼ਕਾਂ ਵਿੱਚ ਕਿਹੜੀਆਂ ਪ੍ਰਤੀਕਿਰਿਆਵਾਂ ਹੋਣੀਆਂ ਚਾਹੀਦੀਆਂ ਹਨ? ਇਹ ਸਵਾਲ, ਉੱਪਰ ਦਿੱਤੇ ਦੂਜੇ ਸਵਾਲ ਦੇ ਕਾਫ਼ੀ ਕਰੀਬ ਹੋਣ ਕਰਕੇ, ਸ਼ਬਦ ਅਤੇ ਉਨ੍ਹਾਂ ਦੀ ਬਣਤਰ ਦੀ ਦੀ ਚੋਣ ਕਰਨ ਵਿੱਚ ਸਾਡੀ ਮਦਦ ਕਰਨੇ ਚਾਹੀਦੇ ਹਨ।

ਇਹਨਾਂ ਜਵਾਬਾਂ ਲਈ ਸਰੋਤ ਸਮੱਗਰੀ ਦਾ ਚੰਗੀ ਤਰ੍ਹਾਂ ਵਿਸ਼ਲੇਸ਼ਣ ਕਰਨ ਤੋਂ ਬਾਅਦ, ਅਸੀਂ ਭਾਵ-ਅਨੁਵਾਦ ਕਰਦੇ ਹਾਂ ਅਤੇ ਅਨੁਵਾਦ ਕੀਤੀ ਜਾਣ ਵਾਲੀ ਭਾਸ਼ਾ ਵਿੱਚ ਜਾਨ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ, ਇਹ ਕਹਿਣਾ ਸਹੀ ਹੈ ਕਿ ਇਹ ਸਿਰਫ਼ ਅਨੁਵਾਦ ਦਾ ਕੰਮ ਹੀ ਨਹੀਂ ਹੈ ਬਲਕਿ ਵਿਦੇਸ਼ੀ ਸਰੋਤ ਤੋਂ ਪ੍ਰੇਰਿਤ ਵਧੀਆ ਅਸਲ ਲਿਖਤ ਦੇ ਕਰੀਬ ਹੈ। ਦੂਜੀਆਂ ਭਾਸ਼ਾਵਾਂ ਚੋਂ ਲਈਆਂ ਲਾਈਨਾਂ ਲਈ ਅਨੁਵਾਦ ਨੂੰ ਪੜ੍ਹਨ ਵਾਲੇ ਲੋਕਾਂ ਨਾਲ ਸੰਬੰਧਿਤ ਸ਼ਬਦ, ਸ਼ਬਦਾਵਲੀ ਅਤੇ ਉਦਾਹਰਨ ਵਰਤਣੇ ਚਾਹੀਦੇ ਹਨ ਜੋ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਜੁੜ ਸਕੇ – ਬਿਲਕੁਲ ਸਰੋਤ ਦੀ ਤਰ੍ਹਾਂ!

ਜੇਕਰ ਕੋਈ ਅਨੁਵਾਦਕ ਇਨ੍ਹਾਂ ਨਿੱਕੀਆਂ ਚੀਜ਼ਾਂ ਨੂੰ ਨਹੀਂ ਸਮਝਦਾ ਅਤੇ ਨੀਰਸ ਅਨੁਵਾਦ ਕਰ ਦਿੰਦਾ ਹੈ, ਤਾਂ ਰਚਨਾਤਮਿਕ ਸਮੱਗਰੀ ਦਾ ਪ੍ਰਭਾਵ ਖ਼ਤਮ ਹੋ ਜਾਵੇਗਾ ਅਤੇ ਅਨੁਵਾਦ ਦੇ ਅਰਥਹੀਣ ਹੋ ਜਾਣ ਦੀ ਸਥਿਤੀ ਵਿੱਚ ਹਾਸੇ ਵਾਲੀ ਸਮੱਗਰੀ ਵੀ ਬਣ ਸਕਦੀ ਹੈ।

ਹਾਲਾਂਕਿ, ਅਸੀਂ ਬਾਰ-ਬਾਰ ਇਹ ਕਹਾਂਗੇ ਕਿ ਹਰ ਰੋਜ਼ ਵਪਾਰ ਨੂੰ ਕਵਿਤਾ ਜਾਂ ਰਚਨਾਤਮਿਕ ਲਿਖਤ ਨੂੰ ਸਥਾਨਕ ਭਾਸ਼ਾ ਵਿੱਚ ਅਨੁਵਾਦ ਕਰਵਾਉਣ ਦੀ ਲੋੜ ਨਹੀਂ ਹੁੰਦੀ ਹੈ। ਪਰ ਰਚਨਾਤਮਿਕ ਕਾਪੀਰਾਈਟਿੰਗ, ਮਾਰਕੀਟਿੰਗ ਸੰਬੰਧੀ ਸੂਚਨਾ, ਮਨੋਰੰਜਨ ਸਮੱਗਰੀ ਲਈ ਉਪ-ਸਿਰਲੇਖ ਅਤੇ ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਭਾਵ-ਅਨੁਵਾਦ ਲੋੜੀਂਦਾ ਹੈ। ਇਸ ਤਰ੍ਹਾਂ ਦੀਆਂ ਸਾਰੀਆਂ ਸਥਿਤੀਆਂ ਵਿੱਚ, ਬਰਾਂਡ ਦੀ ਵਪਾਰਕ ਸਫਲਤਾ ਲਈ ਪ੍ਰਭਾਵਸ਼ਾਲੀ ਭਾਵ-ਅਨੁਵਾਦ ਮਹੱਤਵਪੂਰਨ ਹੁੰਦਾ ਹੈ ਜੋ ਕਿ ਸੱਭਿਆਚਾਰਾਂ, ਸਰਹੱਦਾਂ ਅਤੇ ਭਾਸ਼ਾਵਾਂ ਤੋਂ ਹੱਟ ਕੇ ਹੁੰਦਾ ਹੈ।

ਆਖ਼ਰਕਾਰ, ਮਨੁੱਖੀ ਭਾਵਨਾਵਾਂ ਭਾਸ਼ਾਵਾਂ ਦੀ ਮੁਹਤਾਜ ਨਹੀਂ ਹੁੰਦੀਆਂ ਹਨ। ਇਸੇ ਕਰਕੇ ਜਦੋਂ ਸਹੀ ਢੰਗ ਨਾਲ ਅਨੁਵਾਦ ਕੀਤੇ ਜਾਣ ‘ਤੇ, ਰਚਨਾਤਮਿਕ ਸਮੱਗਰੀ ਹਰ ਕਿਸੇ ਨੂੰ ਓਹੀ ਖ਼ੁਸ਼ੀ, ਓਹੀ ਦਰਦ, ਓਹੀ ਪ੍ਰੇਰਨਾ ਅਤੇ ਓਹੀ ਭਾਵਨਾ ਮਹਿਸੂਸ ਕਰਾ ਸਕਦੀ ਹੈ।

ਇਹ ਕਵਿਤਾ ਪੰਜਾਬੀ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ, ਹਿੰਦੀ ਦੇ ਪਿਊਸ ਮਿਸ਼ਰਾ ਜਾਂ ਬੰਗਾਲੀ ਦੇ ਰਵਿੰਦਰ ਨਾਥ ਟੈਗੋਰ ਦੀ ਹੋ ਸਕਦੀ ਹੈ। ਆਓ ਮਨੁੱਖਤਾ ਨੂੰ ਪ੍ਰੇਰਿਤ ਕਰਨ ਲਈ ਭਾਸ਼ਾ ਨੂੰ ਕਦੇ ਵੀ ਰੁਕਾਵਟ ਨਾ ਬਣਨ ਦੇਈਏ। ਜੋ ਇਹ ਭਾਸ਼ਾਵਾਂ ਨਹੀਂ ਬੋਲ ਸਕਦੇ ਹਨ, ਉਨ੍ਹਾਂ ਦਰਸ਼ਕਾਂ ਲਈ ਅਸੀਂ ਇਨ੍ਹਾਂ ਦੀਆਂ ਕਵਿਤਾਵਾਂ ਦਾ ਮੂਲ ਭਾਵ ਅਤੇ ਬਿਲਕੁਲ ਸਟੀਕ ਅਰਥ ਕੱਢਣ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ।

ਕੀ ਤੁਸੀਂ ਅਜਿਹਾ ਭਾਵ-ਅਨੁਵਾਦ (ਵਧੀਆ ਜਾਂ ਖ਼ਰਾਬ) ਦੇਖਿਆ ਹੈ ਜਿਸਨੂੰ ਦੇਖ ਕੇ ਤੁਹਾਨੂੰ ‘ਸ਼ਾਨਦਾਰ’ ਜਾਂ ‘ਬਕਵਾਸ’ ਵਰਗੇ ਲਫਜ਼ ਕਹਿਣੇ ਪਏ ਹੋਣ? ਉਨ੍ਹਾਂ ਨੂੰ ਟਿੱਪਣੀ ਵਿੱਚ ਸਾਡੇ ਨਾਲ ਸਾਂਝਾ ਕਰੋ। ਅਸੀਂ ਜਾਣਨਾ ਚਾਹਵਾਂਗੇ!

Leave a Reply

Your email address will not be published. Required fields are marked *